RECENT ACTIVITIES

HISTORY OF DATA BANDI CHHOR

`ਦਾਤਾ ਬੰਦੀ ਛੋੜ` ਦਾ ਇਤਿਹਾਸ

ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ (ਮੱਧ ਪ੍ਰਦੇਸ਼) ਦੇ ਕਿਲ੍ਹੇ ਤੇ ਸਥਿੱਤ ਹੈ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਜਹਾਂਗੀਰ ਦੀ ਕੈਦ ਵਿਚੋਂ ਰਿਹਾਅ ਕਰਵਾਇਆ, ਜਿਸ ਤੋਂ ਬਾਅਦ ਗੁਰੂ ਜੀ ਨੂੰ `ਦਾਤਾ ਬੰਦੀ ਛੋੜ` ਦੇ ਨਾਮ ਨਾਲ ਸਤਿਕਾਰਿਆ ਜਾਣ ਲੱਗਾ। ਗੁਰੂ ਜੀ ਅੱਸੂ ਦੇ ਮਹੀਨੇ ਇਥੋਂ ਤੁਰੇ ਤੇ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਗੁਰੂ ਸਾਹਿਬ ਦੀ ਯਾਦ ਵਿੱਚ ਅੱਸੂ ਦੀ ਮੱਸਿਆ ਨੂੰ ਸਾਲਾਨਾ ਜੋੜ ਮੇਲਾ ਧੁੂਮ ਧਾਮ ਨਾਲ ਮਾਨਾਇਆ ਜਾਂਦਾ ਹੈ। ਇਸ ਅਸਥਾਨ ਦੀ ਨਿਸ਼ਾਨਦੇਹੀ ਕਰਕੇ ਕਾਰ ਸੇਵਾ ਖਡੂਰ ਸਾਹਿਬ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਛੇ ਮੰਜਲਾਂ ਆਲੀਸ਼ਾਨ ਦਰਬਾਰ, ਸਰਾਵਾਂ, ਦੀਵਾਨ ਹਾਲ, ਮਿਊਜ਼ੀਅਮ, ਦਰਸ਼ਨੀ ਡਿਊੜੀ ਅਤੇ ਲੰਗਰ ਹਾਲ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਬਾਬਾ ਬੁੱਢਾ ਜੀ ਯਾਤਰੀ ਨਿਵਾਸ` ਨਾਮਕ ਇੱਕ ਹੋਰ ਸਰਾਂ ਦਾ ਟੱਪ ਲਗਾਇਆ ਗਿਆ ਹੈ ਜੋ ਉਸਾਰੀ ਅਧੀਨ ਹੈ। ਇਸ ਤਰ੍ਹਾਂ ਅਕਾਲ ਪੁਰਖ ਦੀ ਕਿਰਪਾ ਅਤੇ ਬਾਬਾ ਗੁਰਮੁੱਖ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਇਨ੍ਹਾਂ ਗੁਰਧਾਮਾਂ ਦੀਆਂ ਸੇਵਾਵਾਂ ਵਰਤਮਾਨ ਸਮੇਂ ਨਿਰੰਤਰ ਚੱਲ ਰਹੀਆਂ ਹਨ। ਕਾਰ ਸੇਵਾ ਖਡੂਰ ਸਾਹਿਬ ਦੀ ਇਹੀ ਕੋਸ਼ਿਸ਼ ਹੈ ਕਿ ਬਾਬਾ ਗੁਰਮੁੱਖ ਸਿੰਘ ਜੀ ਦੁਆਰਾ ਪਾਏ ਪੂਰਨਿਆਂ ਤੇ ਲਗਾਤਾਰ ਅਤੇ ਉਤਸ਼ਾਹ ਸਹਿਤ ਚੱਲਿਆ ਜਾਵੇ ਅਤੇ  ਵੱਧ ਚੜ੍ਹ ਕੇ ਗੁਰਧਾਮਾਂ ਦੀ ਸੇਵਾ ਤੇ ਸਾਂਭ- ਸੰਭਾਲ ਕੀਤੀ ਜਾਵੇ।

 

 

Gurudwara Data Bandi Chhor Gwalior

ਗੁਰਦੁਆਰਾ ਦਾਤਾ ਬੰਦੀ ਛੋੜ੍ਹ, ਕਿਲ੍ਹਾ ਗਵਾਲੀਅਰ, ਮੱਧ ਪ੍ਰਦੇਸ਼

NEWS AT GLIMPSES

400 ਸਾਲਾ ਬੰਦੀ ਛੋੜ ਦਿਵਸ ਨੂੰ ਲੈ ਕੇ ਸ਼ਬਦ ਚੌਕੀ ਯਾਤਰਾ

Tree Plantation

ਕਾਰ ਸੇਵਾ ਦਾ ਆਰੰਭ ਅਤੇ ਵਿਕਾਸ

ਖਡੂਰ ਸਾਹਿਬ

ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦਾ ਆਰੰਭ ਕੀਤਾ ਅਤੇ ਇਸਦੇ ਪ੍ਰਚਾਰ ਪਾਸਾਰ ਲਈ ਉਹ ਜਿੱਥੇ ਵੀ ਗਏ ਉਥੇ ਧਰਮਸ਼ਾਲਾਂ ਕਾਇਮ ਕੀਤੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੱਛੋਂ ਲਗਪਗ ਸੌ ਸਾਲ ਸਿੱਖਾਂ ਨੂੰ ਮੁਗਲਾਂ, ਅਫ਼ਗਾਨਾਂ ਦੇ ਜ਼ੁਲਮਾਂ ਵਿਰੁੱਧ ਜੰਗਾਂ ਯੁੱਧਾਂ ਵਿੱਚ ਰੁਝਿਆ ਰਹਿਣਾ ਪਿਆ। ਇੱਕ ਪਾਸੇ ਵਿਸ਼ਾਲ ਮੁਗਲ ਸਾਮਰਾਜ ਤੇ ਦੂਜੇ ਪਾਸੇ ਮੁੱਠੀ ਭਰ ਸਿੱਖ ਸਨ। ਇਨ੍ਹਾਂ ਜੰਗਾਂ ਯੁੱਧਾਂ ਵਿੱਚ ਸਿੱਖਾਂ ਨੂੰ ਭਾਰੀ ਕੁਰਬਾਨੀਆਂ ਕਰਨੀਆਂ ਪਈਆਂ। ਘਰ-ਬਾਰ ਛੱਡ ਕੇ ਜੰਗਲਾਂ, ਪਹਾੜਾਂ ਵਿੱਚ ਟਿਕਾਣਾ ਕਰਨਾ ਪਿਆ। ਮੁਗਲਾਂ ਨੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਸਿੱਖ ਇਸ ਔਖੀ ਘੜੀ ਵਿੱਚ ਠੀਕ ਤਰ੍ਹਾਂ ਗੁਰਦੁਆਰਿਆਂ ਦੀ ਸੇਵਾ ਨਾ ਕਰ ਸਕੇ। ਆਖਿਰ ਗੁਰੂ ਦੀ ਕਿਰਪਾ ਨਾਲ ਸਿੱਖ ਰਾਜ ਸਥਾਪਿਤ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਨੇ ੳੱੁਤਰੀ ਭਾਰਤ ਵਿੱਚ ਵਿਸ਼ਾਲ ਸੁਤੰਤਰ ਸਿੱਖ ਰਾਜ ਕਾਇਮ ਕਰ ਲਿਆ ਅਤੇ ਉਸਨੇ ਗੁਰੁਦਆਰਿਆਂ ਸੰਬੰਧੀ ਆਪਣੇ ਫਰਜਾਂ ਨੂੰ ਪਛਾਣਿਆਂ ਅਤੇ ਪੂਰਾ ਕਰਨ ਦਾ ਯਤਨ ਕੀਤਾ। ਉਸਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਗੁਰੂ ਸਾਹਿਬ ਨਾਲ ਸੰਬੰਧਿਤ ਯਾਦਗਾਰਾਂ ਨੂੰ ਸੁੰਦਰ ਗੁਰਦੁਆਰਿਆਂ ਦੇ ਰੂਪ ਵਿੱਚ ਬਣਵਾਇਆ। ਪ੍ਰੰਤੂ 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਸਿੱਖ ਰਾਜ ਦਸ ਸਾਲਾਂ ਅੰਦਰ ਖ਼ਤਮ ਹੋ ਗਿਆ ਅਤੇ ਗੁਰਦੁਆਰਿਆਂ ਦੀ ਸੇਵਾ ਦਾ ਕੰਮ ਅਪੂਰਨ ਰਹਿ ਗਿਆ। ਇਸ ਉਪਰੰਤ ਅਕਾਲ-ਪੁਰਖ ਨੇ ਆਪਣੇ ਸੰਤਾਂ ਨੂੰ ਇਸ ਕਾਰਜ ਲਈ ਸੰਸਾਰ ਪੁਰ ਭੇਜਿਆ। ਸਿੱਖ ਰਾਜ ਦੇ ਅੰਤ ਪਿੱਛੋਂ ਬਾਬਾ ਗੁਰਮੁੱਖ ਸਿੰਘ ਜੀ ਦਾ ਜਨਮ ਪਟਿਆਲਾ ਰਾਜ ਦੇ ਨਗਰ ਦਿਆਲਗੜ੍ਹ (ਬੂੜੀਆ) ਕਿਲ੍ਹਾ ਰਾਣੀ ਸੁਖਾਂ ਵਿਖੇ 1848 ਈ. ਨੂੰ ਕਰਮ ਸਿੰਘ ਦੇ ਗ੍ਰਹਿ ਮਾਤਾ ਗੁਰਦੇਈ ਦੀ ਕੁੱਖੋਂ ਹੋਇਆ। ਜਦ ਆਪ ਜੁਆਨ ਹੋਏ ਤਾਂ ਕੁੱਝ ਚਿਰ ਪਟਿਆਲੇ ਦੇ ਸ਼ਾਹੀ ਮਹਾਵਤ ਖਾਨੇ ਵਿੱਚ ਪੰਜ ਰੁਪੈ ਮਹੀਨਾ ਦੀ ਨੌਕਰੀ ਕਰਨ ਪਿੱਛੋਂ ਫੌਜ ਵਿੱਚ ਭਰਤੀ ਹੋਏ। ਫੌਜ ਵਿੱਚੋਂ ਆ ਕੇ ਆਪ ਨੇ ਆਪਣਾ ਸਾਰਾ ਜੀਵਨ ਵਾਹਿਗੁਰੂ ਦੇ ਅਰਪਣ ਕਰਨ ਅਤੇ ਸੇਵਾ ਵਿੱਚ ਲਾਉਣ ਦਾ ਫੈਂਸਲਾ ਕਰ ਲਿਆ। ਆਪ ਸਰਹੰਦ ਲਾਗੇ ਪਿੰਡ ਬਦੋਹੀ ਸੰਤ ਬ੍ਰਹਿਮ ਦਾਸ (ਬੀਰਮ ਦਾਸ) ਪਾਸ ਜਾ ਪੁੱਜੇ ਅਤੇ ਉਨ੍ਹਾਂ ਪਾਸ ਰਹਿ ਕੇ ਸੇਵਾ ਕਰਦੇ ਰਹੇ। ਉਨ੍ਹਾਂ ਦੀ ਪ੍ਰੇਰਨਾ ਨਾਲ ਗੁਰਧਾਮਾਂ ਦੀ ਸੇਵਾ ਅਤੇ ਗੁਰਬਾਣੀ ਦਾ ਪ੍ਰਵਾਹ ਚਲਾਉਣ ਲਈ ਆਪ 1903 ਈ. ਵਿੱਚ ਅੰਮ੍ਰਿਤਸਰ ਆ ਗਏ ਅਤੇ ਸਭ ਤੋਂ ਪਹਿਲਾਂ ਮਲਵਈ ਬੁੰਗੇ ਵਿੱਚ ਟਿਕਾਣਾ ਕੀਤਾ। ਇਥੇ ਹੀ ਸੰਤ ਬਾਬਾ ਸ਼ਾਮ ਸਿੰਘ ਜੀ (ਜਿਨ੍ਹਾਂ ਨੇ 72 ਸਾਲ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਕੀਤੀ) ਆਪ ਜੀ ਨੂੰ ਆ ਕੇ ਮਿਲੇ ਅਤੇ ਦੋਹਾਂ ਮਹਾਂਪੁਰਖਾਂ ਨੇ ਮਿਲ ਕੇ ਬਚਨ ਬਿਲਾਸ ਕੀਤੇ। ਸੰਤ ਬਾਬਾ ਗੁਰਮੁਖ ਸਿੰਘ ਜੀ ਨੇ ਨਾਮ ਸਿਮਰਨ ਤੋਂ ਇਲਾਵਾ ਸੇਵਾ ਨੂੰ ਆਪਣਾ ਲਕਸ਼ ਬਣਾ ਲਿਆ। ਸਵੇਰੇ ਉਠਦਿਆਂ ਹੀ ਇਹ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਪੌੜੀਆਂ ਦੀ ਅਤੇ ਆਸ-ਪਾਸ ਦੀ ਸਫ਼ਾਈ ਸ਼ੁਰੂ ਕਰ ਦਿੰਦੇ। ਗੁਰਧਾਮਾਂ ਦੀ ਸੇਵਾ-ਸੰਭਾਲ ਦਾ ਕੰਮ ਬਾਬਾ ਗੁਰਮੁਖ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ। ਉਸ ਸਮੇਂ ਸੰਤੋਖਸਰ ਸਰੋਵਰ ਦੀ ਭਾਰੀ ਬੇਅਦਬੀ ਹੋ ਰਹੀ ਸੀ। ਸਰੋਵਰ ਦਾ ਅੱਧਾ ਹਿੱਸਾ ਲੋਕਾਂ ਨੇ ਕੂੜਾ ਕਰਕਟ ਨਾਲ ਭਰ ਦਿੱਤਾ ਸੀ ਅਤੇ ਬਾਕੀ ਅੱਧਾ ਸਰੋਵਰ ਦਾ ਜਲ ਬਹੁਤ ਗੰਦਲਾ ਸੀ। ਆਸ-ਪਾਸ ਵੀ ਕੋਈ ਸਫਾਈ ਨਹੀਂ ਸੀ। ਜਿਸ ਕਰਕੇ ਸ਼ਹਿਰ ਦੀ ਮਿਊਂਸੀਪਲ ਕਮੇਟੀ ਨੇ ਇਸ ਸਰੋਵਰ ਨੂੰ ਪੂਰਨ ਦਾ ਰੈਜੂਲਿਊਸ਼ਨ ਪਾਸ ਕਰ ਦਿੱਤਾ। ਜਦ ਇਹ ਖ਼ਬਰ ਸ਼ਹੀਦ ਬੁੰਗੇ ਬਾਬਾ 
Gurudwara Data Bandi Chhor Gwalior

ਗੁਰਦੁਆਰਾ ਦਾਤਾ ਬੰਦੀ ਛੋੜ੍ਹ, ਕਿਲ੍ਹਾ ਗਵਾਲੀਅਰ, ਮੱਧ ਪ੍ਰਦੇਸ਼

 ਗੁਰਮੁਖ ਸਿੰਘ ਜੀ ਅਤੇ ਬਾਬਾ ਸ਼ਾਮ ਸਿੰਘ ਜੀ ਨੂੰ ਮਿਲੀ ਤਾਂ ਉਨ੍ਹਾਂ ਫੈਂਸਲਾ ਕੀਤਾ ਕਿ ਉਹ ਇਹ ਸਰੋਵਰ ਦੀ ਕਾਰ ਸੇਵਾ ਕਰਨਗੇ। ਭਰੇ ਦੀਵਾਨ ਵਿੱਚ ਉਸ ਦਿਨ ਬਾਬਾ ਗੁਰਮੁਖ ਸਿੰਘ ਜੀ ਨੇ ਗੁਰਬਾਣੀ ਦੀ ਵਿਆਖਿਆ ਉਪਰੰਤ ਸੰਤੋਖਸਰ ਦੀ ਸੇਵਾ ਦਾ ਐਲਾਨ ਕਰ ਦਿੱਤਾ। 
ਸੰਤੋਖਸਰ ਸਰੋਵਰ ਦੀ ਸੇਵਾ:-
ਸੰਤਾਂ ਨੇ ਪਹਿਲਾਂ ਸੰਤੋਖਰ ਦਾ ਮਲਬਾ ਕਢਵਾਕੇ ਸਾਫ ਕਰਵਾਇਆ। ਸਰੋਵਰ ਦਾ ਫਰਸ਼ ਤੇ ਪੌੜੀਆਂ ਨਵੀਆਂ ਬਣਵਾਈਆਂ ਤੇ ਪਿੱਛੋਂ ਪ੍ਰਕਰਮਾ ਵੀ ਬਣਵਾ ਦਿੱਤੀਆਂ। ਆਪ ਜੀ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਸਾਨੂੰ 25 ਅਜਿਹੇ ਸਿੰਘ ਦਿਉ ਜੋ ਕੇਵਲ ਸੇਵਾ ਨੂੰ ਸਮਰਪਿਤ ਹੋਣ ਆਪ ਜੀ ਦੀ ਇਹ ਅਰਦਾਸ ਪ੍ਰਵਾਨ ਹੋਈ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਿਅੰਤ ਸਿੱਖਾਂ ਨੇ ਆਪਣਾ ਸਾਰਾ ਜੀਵਨ ਕਾਰ ਸੇਵਾ ਲਈ ਸਮਰਪਿਤ ਕੀਤਾ।
 
ਹੰਸਲੀ ਦੀ ਸੇਵਾ:-
 
ਜਦ ਸੰਤੋਖਸਰ ਸਰੋਵਰ ਦਾ ਇਹ ਕਾਰਜ ਸੰਪੂਰਨ ਹੋ ਗਿਆ ਤਾਂ ਸਰੋਵਰ ਵਿੱਚ ਸਾਫ ਜਲ ਪਹੁੰਚਾਉਣ ਲਈ ਕੱਚੀ ਹੰਸਲੀ ਨੂੰ ਛੱਤਣ ਤੇ ਪੱਕੀ ਕਰਨ ਦਾ ਅਰਦਾਸਾ ਸੋਧਿਆ ਗਿਆ ਅਤੇ ਕਾਰਜ ਸ਼ੁਰੂ ਕਰ ਦਿੱਤਾ। ਪਹਿਲਾਂ ਘੀ ਮੰਡੀ ਦੇ ਬਾਹਰ ਤੋਂ ਲੈ ਕੇ ਸਰੋਵਰ ਤੱਕ ਹੰਸਲੀ ਬਣਾ ਕੇ ਸੀਮਿੰਟ ਦੇ ਫਰਮੇ ਬਣਾ ਕੇ ਉਸ ਵਿੱਚ ਰੱਖ ਕੇ ਪੱਕੀ ਕਰ ਦਿੱਤੀ। ਇਸ ਪੱਕੀ ਹੰਸਲੀ ਦੁਆਰਾ ਹੁਣ ਜਲ ਸਰੋਵਰ ਵਿੱਚ ਪੁੱਜਦਾ ਹੈ। ਇਹ ਸੇਵਾ ਦਸ ਸਾਲ ਵਿੱਚ ਸੰਪੂਰਨ ਹੋਈ। ਸੰਤੋਖਸਰ ਦੀ ਸੇਵਾ ਸੰਤ ਬਾਬਾ ਸਾਧੂ ਸਿੰਘ ਜੀ ਅਤੇ ਸੰਤ ਬਾਬਾ ਗੁਰਮੁਖ ਸਿੰਘ ਜੀ ਨੇ ਮਿਲ ਕੇ ਕਰਵਾਈ।
 
ਤਰਨ ਤਾਰਨ ਸਾਹਿਬ ਵਿੱਚ ਸੇਵਾ:-
 
ਬਾਬਾ ਸ਼ਾਮ ਸਿੰਘ ਜੀ ਇੱਕ ਵਾਰ ਅੰਮ੍ਰਿਤਸਰ ਤੋਂ ਤਰਨ ਤਾਰਨ ਸਾਹਿਬ ਦਰਸ਼ਨ ਕਰਨ ਆਏ ਤਾਂ ਉਨ੍ਹਾਂ ਦੇਖਿਆ ਕਿ ਪਵਿੱਤਰ ਸਰੋਵਰ ਵਿੱਚ ਜੋ ਜਲ ਆ ਕੇ ਪੈਂਦਾ ਹੈ ਉਸਦੀ ਬਹੁਤ ਬੇਅਦਬੀ ਹੁੰਦੀ ਹੈ ਤਾਂ ਤਰਨ ਤਾਰਨ ਦੀਆਂ ਸੰਗਤਾਂ ਸਮੇਤ ਆਪ ਤਰਨ ਤਾਰਨ ਤੋਂ ਅੰਮ੍ਰਿਤਸਰ ਸਾਹਿਬ ਸੰਤ ਬਾਬਾ ਗੁਰਮੁਖ ਸਿੰਘ ਜੀ ਪਾਸ ਪੁੱਜੇ ਅਤੇ ਸੇਵਾ ਲਈ ਬੇਨਤੀ ਕੀਤੀ। ਸੰਤ ਬਾਬਾ ਗੁਰਮੁਖ ਸਿੰਘ ਜੀ ਅਤੇ ਸੰਤ ਬਾਬਾ ਸਾਧੂ ਸਿੰਘ ਜੀ ਨੇ ਇਹ ਬੇਨਤੀ ਖਿੜੇ ਮੱਥੇ ਪ੍ਰਵਾਨ ਕਰ ਲਈ ਅਤੇ ਉਸੇ ਵੇਲੇ ਤਰਨ ਤਾਰਨ ਦੀ ਸੇਵਾ ਕਰਵਾਉਣ ਦਾ ਫੈਸਲਾ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸਾ ਸੋਧ ਕੇ ਸੰਗਤਾਂ ਨੂੰ ਤਰਨ ਤਾਰਨ ਵੱਲ ਕੂਚ ਕਰਨ ਦਾ ਆਦੇਸ਼ ਦਿੱਤਾ। ਤਰਨ ਤਾਰਨ ਵਿੱਚ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਭਾਈ ਮੋਹਨ ਸਿੰਘ ਵੈਦ ਜੀ ਦੀ ਅਗਵਾਈ ਵਿੱਚ ਸ਼ਹਿਰ ਦੀਆਂ ਸੰਗਤਾਂ ਨੇ ਆਪ ਦਾ ਸਵਾਗਤ ਕੀਤਾ।  ਸੰਤਾਂ ਨੇ ਤਰਨ ਤਾਰਨ ਡੇਰੇ ਲਾ ਲਏ ਅਤੇ ਹੰਸਲੀ ਦੀ ਸੇਵਾ ਆਰੰਭ ਕਰ ਦਿੱਤੀ ਜਿਸ ਲਈ ਪਿੰਡ ਜੋਧਪੁਰ ਦੀ ਜ਼ਮੀਨ (ਜਿਸ ਉੱਤੇ ਹੰਸਲੀ ਦਾ ਵੱਡਾ ਹਿੱਸਾ ਬਣਨਾ ਸੀ) ਦੀ ਪਿੰਡ ਵਾਲਿਆਂ ਤੋਂ ਮੰਗ ਕੀਤੀ। ਪ੍ਰੰਤੂ ਪਿੰਡ ਵਾਲਿਆਂ ਨੇ ਪਹਿਲਾਂ ਨਾਂਹ ਕਰ ਦਿੱਤੀ ਪਰ ਜਲਦ ਹੀ ਪਿੰਡ ਵਾਸੀ ਸੇਵਾ ਦੀ ਮਹਾਨਤਾ ਨੂੰ ਸਮਝ ਗਏ ਅਤੇ ਮਹਾਂਪੁਰਖਾਂ ਪਾਸ ਆ ਕੇ ਹੰਸਲੀ ਲਈ ਜ਼ਮੀਨ ਅਰਪਨ ਕਰ ਦਿੱਤੀ। ਪਹਿਲਾਂ ਇਸ ਹੰਸਲੀ ਦੀ  
 
Gurudwara Data Bandi Chhor Gwalior

ਗੁਰਦੁਆਰਾ ਦਾਤਾ ਬੰਦੀ ਛੋੜ੍ਹ, ਕਿਲ੍ਹਾ ਗਵਾਲੀਅਰ, ਮੱਧ ਪ੍ਰਦੇਸ਼

ਗੁਰਦੁਆਰਿਆਂ ਦੀ ਸੇਵਾ

ਗੁਰਦੁਆਰਾ ਸਾਹਿਬ ਇੱਕ ਅਜਿਹਾ ਪਵਿੱਤਰ ਅਸਥਾਨ ਹੈ, ਜੋ ਸਿੱਖ ਦੀ ਆਤਮਿਕ ਉਸਾਰੀ ਕਰਨ ਵਾਲੀ ਇੱਕ ਬੁਨਿਆਦੀ ਸੰਸਥਾ ਹੈ। ਸਿੱਖ ਧਰਮ ਦੇ ਮੁੱਢ ...

ਕਾਰ ਸੇਵਾ ਖਡੂਰ ਸਾਹਿਬ

School Programs / ਟ੍ਰੱਸਟ ਅਧੀਨ ਕਾਰਜਸ਼ੀਲ ਵਿਦਿਅਕ ਸੰਸਥਾਵਾਂ

ਗਵਾਲੀਅਰ ਦੇ ਮਹਾਰਾਜਾ ਮਾਧਵਰਾਵ ਸਿੰਧੀਆ ਦੁਆਰਾ ਗਵਾਲੀਅਰ ਦੀਆਂ ਜ਼ਮੀਨਾਂ ..

ਵਾਤਾਵਰਣ ਸਾਂਭ-ਸੰਭਾਲ ਕਾਰਜ

HERITAGE OF KHADUR SAHIB

OUR SCHOOLS

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

 ਵਿਚ ਵਰਣਿਤ ਪੇੜ ਪੌਦੇ ਅਤੇ ਬਨਸਪਤੀ ਦੇ ਨਾਮ

ਛਾਂ-ਦਾਰ ਦਰੱਖਤ

1) ਬੋਹੜ
(ਬਟਕ) ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ॥
(ਅੰਗ : 340)
3) ਨਿੰਮ
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ॥
(ਅੰਗ : 1244)
4) ਪਿੱਪਲ (ਪੀਪ)
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ॥
(ਅੰਗ : 1325)
5) ਕਿੱਕਰ
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
(ਅੰਗ : 1379)
6) ਮੌਲਸਰੀ
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ॥
(ਅੰਗ : 1392)
Previous
Next

ਫ਼ਲਦਾਰ ਦਰੱਖਤ

1) ਛੁਹਾਰਾ
ਗਰੀ ਛੁਹਾਰੇ ਖਾਂਦੀਆ ਮਾਣਨਿ੍ ਸੇਜੜੀਆ॥
(ਅੰਗ : 417)
3) ਖਜੂਰ
(ਅੰਗ : 718)
(ਅੰਗ : 1244)
4) ਨਾਰੀਅਲ
ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ॥
(ਅੰਗ : 972)
5) ਕੇਲਾ
ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ॥
(ਅੰਗ : 972)
6) ਰੁਦ੍ਰਾਖ
ਰਿਦੈ ਕੂੜੁ ਕੰਠਿ ਰੁਦ੍ਰਾਖੰ॥
(ਅੰਗ : 1351)
7) ਬੇਰੀ
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ॥
(ਅੰਗ : 1369)
Previous
Next

ਖ਼ੁਸ਼ਬੂਦਾਰ ਬੂਟੇ

1) ਚੰਦਨ
ਚੋਆ ਚੰਦਨ ਦੇਹ ਫੂਲਿਆ॥
(ਅੰਗ : 210)

VIDEO GALLERY

ਡੇਰਾ ਬਾਬਾ ਨਾਨਕ ਵਿਖੇ ਪੁਰਾਤਨ ਖੂਹ ਦੀ ਸੇਵਾ ਹੋਈ ਖਤਮ।

400 ਸਾਲਾ ਸ਼ਤਾਬਦੀ ਬੰਦੀ ਛੋੜ ਦਿਵਸ

ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਕਿਲਾ ਗਵਾਲੀਅਰ ਮੱਧ ਪ੍ਰਦੇਸ਼ ਵਿਖੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 400 ਸਾਲਾ ਸ਼ਤਾਬਦੀ ਬੰਦੀ ਛੋੜ ਦਿਵਸ ਇਸ ਸਾਲ 4, 5, 6 ਅਕਤੂਬਰ 2021 ਨੂੰ ਗਵਾਲੀਅਰ ਦੇ ਕਿਲੇ ਤੇ ਮਨਾਇਆ ਜਾ ਰਿਹਾ ਹੈ

Shabad Chowki Yatra dedicated to 400 years of Bandi Chorh Day

Baba Buddha Ji Shabad Chowki Yatra dedicated to 400 years of Bandi Chorh Day started on 6/9/21 from Sri Akal Takht Sahib Ji in which Sangat traveled for 28 days on 3/10/21 Will be arriving at Gurdwara Data Bandi Chor Sahib Fort Gwalior